-
ਗੁਰਦੁਆਰਾ ਬੰਗਲਾ ਸਾਹਿਬ ਅਤੇ ਦਿੱਲੀ ਦੇ ਹੋਰ ਇਲਾਕਿਆਂ ਵਿਚ ਬਾਲਾ ਪ੍ਰੀਤਮ ਦਵਾਖਾਨੇ ਖੋਲ੍ਹੇ ਗਏ ਹਨ
ਜਿੱਥੇ ਲੋੜਵੰਦਾਂ ਨੂੰ ਬਾਜ਼ਾਰ ਨਾਲੋਂ ਵਧੀਆ ਅਤੇ ਸਸਤੀਆ ਦਵਾਈਆਂ ਉਪਲੱਬਧ ਕਰਾਈਆ ਜਾਂਦੀਆਂ ਹਨ।
- 1984 ਸਿੱਖ ਕਤਲੇਆਮ ਦੀਆਂ ਵਿਧਵਾ ਸਿੱਖ ਬੀਬੀਆਂ ਨੂੰ ਹਰ ਮਹੀਨੇ ਪੈਨਸ਼ਨ ਅਤੇ ਰਾਸ਼ਨ ਦਿੱਤਾ ਜਾਂਦਾ ਹੈ।
- ਕਰੋਨਾ ਮਹਾਂਮਾਰੀ ਦੌਰਾਨ ਮਾਤਾ ਪਿਤਾ ਗਵਾ ਚੁਕੇ ਸਿੱਖ ਬੱਚਿਆਂ ਨੂੰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਕਾਲਜਾਂ ਵਿੱਚ ਮੁਫ਼ਤ ਪੜ੍ਹਾਈ ਕਾਰਵਾਈ ਜਾ ਰਹੀ ਹੈ।
- ਗ੍ਰੰਥੀ ਸਿੰਘਾਂ, ਰਾਗੀ ਸਿੰਘਾਂ, ਪ੍ਰਚਾਰਕਾਂ ਦੇ ਬੱਚਿਆਂ ਦੀਆਂ ਸਕੂਲ ਦੀਆਂ ਫੀਸਾਂ ਮਾਫ਼ ਕੀਤੀਆਂ ਜਾਂਦੀਆਂ ਹਨ।
- ਅਫ਼ਗ਼ਾਨ ਤੋਂ ਭਾਰਤ ਆਏ ਸਿੱਖਾਂ ਦੀ ਹਰ ਪੱਖੋਂ ਮਦਦ ਕੀਤੀ ਜਾਂਦੀ ਹੈ।
- ਲੋੜਵੰਦਾਂ ਲਈ ਹਰ ਮਹੀਨੇ ਰਾਸ਼ਨ ਦੀ ਸੇਵਾ ਚੱਲ ਰਹੀ ਹੈ।
ਸਮੂੰਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਚਰਨਾਂ ਵਿਚ ਸਨਿਮਰ ਬੇਨਤੀ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈਆਂ ਜਾ ਰਹੀਆਂ
ਸੇਵਾਵਾਂ ਵਿਚ ਵੱਧ ਤੋਂ ਵੱਧ ਯੋਗਦਾਨ ਪਾ ਕੇ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਨੂੰ ਸਫਲੀ ਬਣਾਓ ਜੀ।